Thursday 3 May 2012

# ਜੇ ਅੰਦਰ ਆਨੰਦ ਹੋਵੇ ਤਾਂ ਗੂੰਗੇ ਵੀ ਗਾਉਣ ਲਗ ਪੈਂਦੇ ਹਨ
# ਪੰਛੀਆਂ ਦੀਆ ਪੈੜਾਂ ਦੇ ਨਿਸ਼ਾਨ ਨਹੀ ਹੁੰਦੇ, ਹਰ ਪੰਛੀ ਨੂੰ ਆਪਣੀ ਉਡਾਣ ਆਪ ਤਲਾਸ਼ਣੀ ਪੈਂਦੀ ਹੈ
# ਸਿਆਣੇ ਸਹਿਮਤ ਹੁੰਦੇ ਹਨ,ਮੂਰਖ ਬਹਿਸ ਕਰਦੇ ਰਹਿੰਦੇ ਹਨ
# ਜੇ ਘਰ ਪੁੱਤਰ ਹੀ ਪੁੱਤਰ ਹੋਣ ਤਾਂ ਘਰ ਹੋਸਟਲ ਵਰਗਾ ਲਗਣ ਲਗ ਪੈਂਦਾ ਹੈ
# ਸਿਆਣਪ ਨੂੰ ਹਰ ਕੋਈ ਪਸੰਦ ਕਰਦਾ ਹੈ, ਚਲਾਕੀ ਨੂੰ ਚਲਾਕ ਆਪ ਵੀ ਪਸੰਦ ਨਹੀ ਕਰਦੇ
# ਕਦੇ ਵੀ ਕਿਸੇ ਮਾੜੇ ਬੰਦੇ ਤੇ ਰੌਬ ਨਾ ਜਮਾੳ .....ਨਾ ਕਦੀ ਕਿਸੇ ਨੂੰ ਆਪਣੇ ਤੋ ਮਾੜਾ ਸਮਝੋ,,,
# ਕਿੳ ਕਿ ਮਿੱਤਰੋ ਬੰਦ ਘੜੀ ਵੀ ਦਿਨ ਵਿੱਚ ਦੋ ਵਾਰ ਸਹੀ ਸਮਾਂ(TIME) ਦੱਸਦੀ ਹੈ,.
# ਪਰਿਵਾਰ ਦੀ ਤਾਕਤ 'ਮੈ' ਵਿੱਚ ਨਹੀ 'ਅਸੀ' ਵਿੱਚ ਹੰਦੀ ਹੈ
# ਸਲੀਕੇ ਨਾਲ ਵਾਹੇ ਖੇਤ ਸ਼ਾਂਤੀ ਅਤੇ ਖੁਸ਼ਹਾਲੀ ਦਾ ਸੁਨੇਹਾ ਦਿੰਦੇ ਹਨ
# ਗਿਆਨ ਝਗੜੇ ਨਹੀ ਉਪਜਾਉਦਾ ,ਝਗੜੇ ਅਧੂਰੇ ਗਿਆਨ ਦੀ ਉਪਜ ਹੁੰਦੇ ਨੇ
# ਮਨੁੱਖ ਸ਼ੇਰ ਤੋਂ ਸਿਵਾਏ ਕਿਸੇ ਹੋਰ ਜਾਨਵਰ ਦੇ ਨਾਂ ਨਾਲ ਬੁਲਾਇਆ ਜਾਣਾ ਪਸੰਦ ਨਹੀ ਕਰਦਾ
# ਛੜੇ ਦਾ ਦੁੱਖ ਦਰਦ ਕੋਈ ਨਹੀ ਵੰਡਦਾ,ਕਿਓਕਿ ਹਰ ਕੋਈ ਸੋਚਦਾ ਹੈ ਕਿ ਛੜੇ ਨੂੰ ਕੀ ਦੁੱਖ ਹੋ ਸਕਦਾ
# ਸਿਕੰਦਰ ਇਹ ਸੋਚ ਕੇ ਉਦਾਸ ਹੋ ਗਿਆ ਸੀਕਿ ਉਸਦੇ ਜਿੱਤਣ ਲਈ ਸਿਰਫ ਇਕ ਹੀ ਸੰਸਾਰ ਹੈ
# ਅਤੀਤ ਬਾਰੇ ਸੋਚਦੇ ਰਹਿਣਾ ਯਾਦਸ਼ਕਤੀ ਦੀ ਦੁਵਰਤੋਂ ਹੈ..
# ਹਰ ਕਿਸੇ ਦਾ ਮੇਰੇ ਵਿਚਾਰਾ ਨਾਲ ਸਹਿਮਤ ਹੋਣਾ ਜਰੂਰੀ ਨਹੀ ਹੈ

No comments:

Post a Comment