Friday, 2 March 2012

ੴਸਤਿਨਾਮ ਤੇਰਾ ਸ਼ੁਕਰ ਹੈ,ਤੈਨੂੰ ਸਜ਼ਦਾ ਹੈ,
ਤੂੰ ਹੀ ਹੈ ਪਾਲਣਹਾਰ,ਤੂੰ ਬਣਤ ਬਣਾਵੇ,
ਤੂੰ ਕਾਜ ਸਵਾਰੇ,ਤੂੰ ਹੀ ਕਰੇ ਸੰਹਾਰ
ਤੂੰ ਹੀ ਕਰਦਾ ,ਤੂੰ ਹੀ ਕਰਾਉਂਦਾ ,

ਤੂੰ ਹੀ ਹੈ ਸਿਰਜਣਹਾਰ,ਤੂੰ ਵਿੱਚ ਚੰਗੇ-ਮਾੜੇ,
ਤੂੰ ਧੁੱਪੇ ਛਾਵੇਂ,ਤੂੰ ਹੈ ਸੱਚ ਕਰਤਾਰ
ਤੂੰ ਹੀ ਹੈ ਦੇਣਾ, ਤੂੰ ਹੀ ਹੈ ਲੈਣਾ,

ਤੂੰ ਹੀ ਹੈ ਦਾਤਾਰ
ਤੂੰ ਹੈ ਦੈਂਤ-ਦੇਵਤਾ,ਤੂੰ ਰਿਸ਼ੀ-ਮੂਨੀ,ਤੂੰ ਹੀ ਹੈ ਅਵਤਾਰ
ਤੂੰ ਬਲੀ-ਕਮਜ਼ੋਰਾ,ਤੂੰ ਬੁੱਧੀਜੀਵੀਆਂ,ਤੂੰ ਹੀ ਵਿੱਚ ਗਵਾਰ
ਤੂੰ ਹੀ ਗੁਰੂਦਵਾਰੇ,ਤੂੰ ਮੰਦਿਰ-ਗਿਰਜ਼ੇ,ਤੂੰ ਹੀ ਵਿੱਚ ਮਜ਼ਾਰ
ਤੂੰ ਭੀਖ਼ ਮੰਗਾਵੇ,ਤੂੰ ਤਖ਼ਤ ਬਹਾਵੇ,ਤੂੰ ਹੀ ਹੈ ਬਖ਼ਸ਼ਣਹਾਰ
ਤੂੰ ਜੰਗਲਾ-ਪਹਾੜਾਂ,ਤੂੰ ਪਿੰਡਾਂ-ਸ਼ਹਿਰਾਂ,ਤੂੰ ਹੀ ਹੈ ਰੂਪਧਾਰ
ਤੂੰ ਹੈ ਪਸ਼ੂਆ,ਤੁੰ ਵਿੱਚ ਮਨੁੱਖਾ,ਤੂੰ ਹੀ ਬਨਾਂ ਵਿੱਚਕਾਰ
ਤੂੰ ਜ਼ਰੇ-ਜ਼ਰੇ,ਤੂੰ ਸਭ ਥਾਂਈ,ਤੂੰ ਹੀ ਬृਹਿਮੰਡ ਸੰਸਾਰ
ਤੂੰ ਹੀ ਮਾਤ-ਪਿਤਾ,ਤੂੰ ਹੀ ਗੁਰੂ,ਤੂੰ ਹੀ ਹੈ ਮੇਰਾ ਯਾਰ
ਤੂੰ ਹੀ ਹੈ ਮਾਲਕ,ਤੂੰ ਹੀ ਹੈ ਅਸੀਮ,ਤੇਰੀ ਨਾ ਕੋਈ ਸਾਰ
ਤੈਨੂੰ ਕੌਣ ਕੱਥੇ, ਤੇਰੀਆ ਤੂੰ ਹੀ ਜਾਣੇ ,ਗਏ ਹੈ ਸਭੇ ਹਾਰ
ਤੂੰ ਹੀ ਤੂੰ ਹੈ ,ਤੂੰ ਹੀ ਤੂੰ ਹੈ, ਤੂੰ ਹੀ ਹੈ ਅਪਰਮਪਾਰ...
ਤੂੰ ਹੀ ਤੂੰ ਹੈ,ਤੂੰ ਹੀ ਤੂੰ ਹੈ.........

No comments:

Post a Comment