ਗੁਰੂ ਦੁਆਰੇ ਹਾਜ਼ਰੀ ਭਰਨੀ...ਸੇਵਾ ਮਾਂ ਬਾਪ ਦੀ ਕਰਨੀ
ਲਾਉਣਾਂ ਮਨ ਨੂੰ ਰੱਬ ਦੇ ਚਰਨੀ...ਤਿੰਨੇ ਇਕ ਬਰਾਬਰ ਨੇ.....
ਧੀ ਜਾਂ ਭੈਣ ਪਿੰਡ ਦੀ ਤੱਕਣੀ...ਰੱਖ ਕੇ ਜ਼ਹਿਰ ਤਲੀ ਤੇ ਫੱਕਣੀ
ਜਾਂਦੀ ਰਾਹ ਮੌਤ ਖੁਦ ਡੱਕਣੀ...ਤਿੰਨੇ ਇਕ ਬਰਾਬਰ ਨੇ...
ਪੈਸਾ ਵੱਹਡੀ ਨਾਲ ਕਮਾਇਆ..ਬੱਚੇ ਕੋਲੋ ਝੂਠ ਬੁਲਾਇਆ
ਮੰਦਿਰ ਜਾਂ ਕੋਈ ਮਸ਼ਜਿਦ ਢਾਇਆ...ਤਿੰਨੇ ਇਕ ਬਰਾਬਰ ਨੇ.......
ਮੂਰਖ ਬੰਦੇ ਨੂੰ ਸਮਝਾਉਣਾਂ...ਪਾਣੀ ਪੱਥਰ ਉਤੇ ਪਾਉਣਾਂ
ਮੱਝ ਦੇ ਮੂਹਰੇ ਬੀਨ ਵਜਾਉਣਾਂ...ਤਿੰਨੇ ਇਕ ਬਰਾਬਰ....
No comments:
Post a Comment